Longhurst ਗਰੁੱਪ
Longhurst ਗਰੁੱਪ ਕੇਂਦਰੀ ਇੰਗਲੈਂਡ ਅਤੇ ਮਿਡਲੈਂਡਜ਼ ਵਿਚ
ਹਾਊਸਿੰਗ ਸੇਵਾ ਦਿੰਦੀਆਂ ਕੰਪਨੀਆਂ ਦੇ ਇੱਕ ਸਮੂਹ ਦੀ ਮੂਲ ਕੰਪਨੀ ਹੈ। ਅਸੀਂ ਆਪਣੇ
ਮੈਂਬਰਾਂ ਰਾਹੀਂ ਲਗ ਪਗ 15,000 ਘਰਾਂ ਨੂੰ ਕਿਰਾਏ 'ਤੇ ਚਡ਼੍ਹਾਉਣ ਅਤੇ ਵੇਚਣ ਅਤੇ
ਹੋਰ ਵੀ ਬਹੁਤ ਤਰ੍ਹਾਂ ਦੀਆਂ ਹਾਊਸਿੰਗ ਸੇਵਾਵਾਂ ਦਿੰਦੇ ਹਾਂ। ਸਾਡੇ ਕੋਲ 1,000
ਤੋਂ ਵੱਧ ਦੀ ਅਮਲਾ ਟੀਮ ਹੈ ਜੋ ਘਰਾਂ ਦੀਆਂ ਲੋਡ਼ਾਂ ਵਾਲੇ ਲੋਕਾਂ ਨੂੰ ਮਦਦ ਅਤੇ
ਸਰਾਹਾ ਦੇਣ ਲਈ ਉਪਲਬਧ ਹੈ। ਹੇਠਾਂ ਦਰਜ ਕੰਪਨੀਆਂ ਗਰੁੱਪ ਦੀਆਂ ਮੈਂਬਰ ਹਨ ਅਤੇ
ਹਾਊਸਿੰਗ ਅਤੇ ਸੇਵਾਵਾਂ ਦਿੰਦੀਆਂ ਹਨ:
- Longhurst ਹੋਮਜ਼
- Spire ਹੋਮਜ਼
- Havelok ਹੋਮਜ਼
- Friendship ਕੇਅਰ ਅਤੇ ਹਾਊਸਿੰਗ
- ਹੋਮ ਫ਼ਰਾਮ ਹੋਮ
- Keystone ਡੈਵਲਪਮੈਂਟਸ
ਸਾਡੀਆਂ ਮੈਂਬਰ ਕੰਪਨੀਆਂ ਅਤੇ ਉਹਨਾਂ ਵੱਲੋਂ ਪੇਸ਼ ਸੇਵਾਵਾਂ
ਬਾਰੇ ਵਧੇਰੇ ਜਾਣਕਾਰੀ ਲਈ ਕੰਪਨੀ ਦੇ ਨਾਂ 'ਤੇ ਕਲਿੱਕ ਕਰੋ।
Longhurst ਹੋਮਜ਼
Longhurst ਹੋਮਜ਼ ਵਿਚ ਸੁਆਗਤ ਹੈ। ਅਸੀਂ East Midlands
ਵਿਚ ਸਿਰ-ਕੱਢਵੀਆਂ ਹਾਊਸਿੰਗ ਐਸੋਸੀਏਸ਼ਨਾਂ ਵਿਚੋਂ ਇੱਕ ਹਾਂ। ਅਸੀਂ
Lincolnshire, Norfolk, Nottinghamshire, Leicestershire,
Cambridgeshire, Derbyshire ਅਤੇ Staffordshire ਵਿਚ ਹਾਊਸਿੰਗ ਅਤੇ
ਸੇਵਾਵਾਂ ਦਿੰਦੇ ਹਾਂ। ਅਸੀਂ ਗ਼ੈਰ-ਮੁਨਾਫ਼ਾ ਕਮਾਊ ਸੰਸਥਾ ਹਾਂ ਅਤੇ ਸਾਡਾ ਉਦੇਸ਼
ਲੋਕਾਂ ਨੂੰ ਖ਼ਰਚ ਬਰਦਾਸ਼ਤ ਕਰਨ ਯੋਗ ਲੋਡ਼ੀਂਦੀ ਹਾਊਸਿੰਗ ਪੇਸ਼ ਕਰਨਾ ਹੈ। ਤੁਸੀਂ
ਪ੍ਰਾਪਰਟੀ ਨੂੰ ਕਿਰਾਏ ‘ਤੇ ਲੈਣ ਸੰਬੰਧਤ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਨਾਲ
ਸੰਪਰਕ ਕਰ ਸਕਦੇ ਹੋ। ਅਸੀਂ ਪੂਰੀ ਜਾਂ ਭਾਗੀਦਾਰੀ ਮਾਲਕੀ ਦੇ ਅਧਾਰ ‘ਤੇ ਵੇਚਣ ਲਈ
ਵੀ ਘਰ ਪੇਸ਼ ਕਰਦੇ ਹਾਂ। ਅਸੀਂ ਤਰਜਮਾਕਾਰਾਂ ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ
ਲਈ ਆਪਣੀਆਂ ਲੋਡ਼ਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਖੁੱਲ੍ਹੇ ਦਿਲੀਂ ਸਾਡੇ ਨਾਲ
ਸੰਪਰਕ ਕਰਨ ਦੀ ਕਿਰਪਾ ਕਰਨਾ। ਟੈਲੀਫ਼ੋਨ: 0800 111 4013.
Spire ਹੋਮਜ਼
Spire ਹੋਮਜ਼ ਵਿਚ ਸੁਆਗਤ ਹੈ। ਅਸੀਂ ਗ਼ੈਰ-ਮੁਨਾਫ਼ਾ ਕਮਾਊ ਸੰਸਥਾ ਹਾਂ ਅਤੇ
ਸਾਡਾ ਉਦੇਸ਼ ਲੋਕਾਂ ਨੂੰ East Northamptonshire ਖੇਤਰ ਵਿਚ ਖ਼ਰਚ ਬਰਦਾਸ਼ਤ ਕਰਨ
ਯੋਗ ਲੋਡ਼ੀਂਦੀ ਹਾਊਸਿੰਗ ਪੇਸ਼ ਕਰਨਾ ਹੈ। ਅਸੀਂ Rutland ਕਾਊਂਟੀ ਕੌਂਸਲ ਵੱਲੋਂ
ਵੀ ਹਾਊਸਿੰਗ ਸੇਵਾਵਾਂ ਦਾ ਪ੍ਰਬੰਧਨ ਕਰਦੇ ਹਾਂ। ਤੁਸੀਂ ਪ੍ਰਾਪਰਟੀ ਨੂੰ ਕਿਰਾਏ
‘ਤੇ ਲੈਣ ਸੰਬੰਧਤ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ
ਪੂਰੀ ਜਾਂ ਭਾਗੀਦਾਰੀ ਮਾਲਕੀ ਦੇ ਅਧਾਰ ‘ਤੇ ਵੇਚਣ ਲਈ ਵੀ ਘਰ ਪੇਸ਼ ਕਰਦੇ ਹਾਂ।
ਅਸੀਂ ਤਰਜਮਾਕਾਰਾਂ ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ ਲਈ ਆਪਣੀਆਂ ਲੋਡ਼ਾਂ
ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜਾਂ ਸਾਡੇ ਬਾਰੇ ਵਧੇਰੇ ਜਾਣਕਾਰੀ ਲਈ ਖੁੱਲ੍ਹੇ
ਦਿਲੀਂ ਸਾਡੇ ਨਾਲ ਸੰਪਰਕ ਕਰਨ ਦੀ ਕਿਰਪਾ ਕਰਨਾ। ਟੈਲੀਫ਼ੋਨ: 0845 603
5399.
Keystone ਡੈਵਲਪਮੈਂਟਸ
Keystone ਡੈਵਲਪਮੈਂਟਸ Keystone ਡੈਵਲਪਮੈਂਟਸ ਵਿਚ ਸੁਆਗਤ ਹੈ। ਅਸੀਂ
ਗ਼ੈਰ-ਮੁਨਾਫ਼ਾ ਕਮਾਊ ਸੰਸਥਾ ਹਾਂ ਜਿਸ ਦੀ ਵਿਸ਼ੇਸ਼ਤਾ ਵੇਚਣ ਲਈ ਨਿੱਜੀ ਰਿਟਾਇਰਮੈਂਟ
ਹਾਊਸਿੰਗ ਦਾ ਵਿਕਾਸ ਕਰਨਾ ਹੈ। 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣਾ ਉਦੇਸ਼
ਬਣਾ ਕੇ ਸਾਡੇ ਅਪਾਰਟਮੈਂਟ ਇਹੋ ਜਿਹੀਆਂ ਸਹੂਲਤਾਂ ਦਿੰਦੇ ਹਨ ਜਿਨ੍ਹਾਂ ਵਜੋਂ ਬਿਰਧ
ਲੋਕਾਂ ਨੂੰ ਆਪਣੀ ਸੁਤੰਤਰਤਾ ਨੂੰ ਬਰਕਰਰ ਰੱਖਣ ਅਤੇ ਨਾਲ ਹੀ ਸੁਰੱਖਿਅਤ ਅਤੇ
ਮਹਿਫ਼ੂਜ਼ ਚੁਗਿਰਦੇ ਵਿਚ ਨਿਵਾਸ ਕਰਨ ਵਿਚ ਮਦਦ ਮਿਲਦੀ ਹੈ। ਅਸੀਂ ਤਰਜਮਾਕਾਰਾਂ
ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ ਲਈ Keystone ਡੈਵਲਪਮੈਂਟਸ ਬਾਰੇ ਵਧੇਰੇ
ਜਾਣਕਾਰੀ ਲਈ ਖੁੱਲ੍ਹੇ ਦਿਲੀਂ ਸਾਡੇ ਨਾਲ ਸੰਪਰਕ ਕਰਨ ਦੀ ਕਿਰਪਾ ਕਰਨਾ।
ਟੈਲੀਫ਼ੋਨ: 0800 328 8171.
ਹੋਮ ਫ਼ਾਰ ਹੋਮ
ਹੋਮ ਫ਼ਾਰ ਹੋਮ ਵਿਚ ਸੁਆਗਤ ਹੈ। ਅਸੀਂ ਇਕ ਰਜਿਸਟਰਸ਼ੁਦਾ ਖੈਰਾਤੀ ਸੰਸਥਾ ਹਾਂ
ਜਿਸ ਦੀ ਵਿਸ਼ੇਸ਼ਤਾ ਬਿਰਧ ਅਤੇ/ਜਾਂ ਤੁਰਨ ਫਿਰਨ ਵਿਚ ਮੁਸ਼ਕਲਾਂ ਵਾਲੇ ਲੋਕਾਂ ਨੂੰ
ਉਹਨਾਂ ਲਈ ਖਾਸ ਤੌਰ ਤੇ ਤਿਆਰ ਕੀਤੇ ਹੋਏ ਘਰਾਂ ਵਿਚ ਆਰਜ਼ੀ ਨਿਵਾਸ ਲਈ ਲਿਆਉਣਾ ਹੈ
ਜਿਸ ਦੌਰਾਨ ਉਹਨਾਂ ਦੇ ਆਪਣੇ ਘਰਾਂ ਵਿਚ ਲੋਡ਼ੀਂਦੀ ਤਬਦੀਲੀ ਕੀਤੀ ਜਾਂਦੀ ਹੈ।
ਅਸੀਂ ਤਰਜਮਾਕਾਰਾਂ ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ ਲਈ ਹੋਮ ਫ਼ਾਰ ਹੋਮ ਬਾਰੇ
ਵਧੇਰੇ ਜਾਣਕਾਰੀ ਲਈ ਖੁੱਲ੍ਹੇ ਦਿਲੀਂ ਸਾਡੇ ਨਾਲ ਸੰਪਰਕ ਕਰਨ ਦੀ ਕਿਰਪਾ ਕਰਨਾ।
ਟੈਲੀਫ਼ੋਨ: 0800 111 4013.
Havelok ਹੋਮਜ਼
Havelok ਹੋਮਜ਼ ਵਿਚ ਸੁਆਗਤ ਹੈ। ਅਸੀਂ ਗ਼ੈਰ-ਮੁਨਾਫ਼ਾ ਕਮਾਊ ਸੰਸਥਾ ਹਾਂ ਅਤੇ
ਸਾਡਾ ਉਦੇਸ਼ ਲੋਕਾਂ ਨੂੰ Humberside ਖੇਤਰ ਵਿਚ ਖ਼ਰਚ ਬਰਦਾਸ਼ਤ ਕਰਨ ਯੋਗ
ਲੋਡ਼ੀਂਦੀ ਹਾਊਸਿੰਗ ਪੇਸ਼ ਕਰਨਾ ਹੈ। ਅਸੀਂ ਬਿਰਧ ਗਾਹਕਾਂ ਨੂੰ ਘਰਾਂ ਵਿਚ ਦੇਖਭਾਲ
ਦੇਣ ਅਤੇ ਸ਼ੈੱਲਟਰਡ ਹਾਊਸਿੰਗ ਘਰ ਦੇਣ ਵਾਲੇ ਸਿਰ ਕੱਢਵੇਂ ਵੀ ਹਾਂ। ਤੁਸੀਂ
ਪ੍ਰਾਪਰਟੀ ਨੂੰ ਕਿਰਾਏ ‘ਤੇ ਲੈਣ ਸੰਬੰਧਤ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਨਾਲ
ਸੰਪਰਕ ਕਰ ਸਕਦੇ ਹੋ। ਅਸੀਂ ਭਾਗੀਦਾਰੀ ਮਾਲਕੀ ਦੇ ਅਧਾਰ ‘ਤੇ ਵੇਚਣ ਲਈ ਵੀ ਘਰ ਪੇਸ਼
ਕਰਦੇ ਹਾਂ। ਅਸੀਂ ਤਰਜਮਾਕਾਰਾਂ ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ ਲਈ ਆਪਣੀਆਂ
ਲੋਡ਼ਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜਾਂ ਸਾਡੇ ਬਾਰੇ ਵਧੇਰੇ ਜਾਣਕਾਰੀ ਲਈ
ਖੁੱਲ੍ਹੇ ਦਿਲੀਂ ਸਾਡੇ ਨਾਲ ਸੰਪਰਕ ਕਰਨ ਦੀ ਕਿਰਪਾ ਕਰਨਾ। ਟੈਲੀਫ਼ੋਨ: 01472
310000.
Friendship ਕੇਅਰ ਅਤੇ ਹਾਊਸਿੰਗ
Friendship ਵਿਚ ਸੁਆਗਤ ਹੈ। ਅਸੀਂ ਗ਼ੈਰ-ਮੁਨਾਫ਼ਾ ਕਮਾਊ ਸੰਸਥਾ ਹਾਂ ਅਤੇ
ਸਾਡਾ ਉਦੇਸ਼ ਲੋਕਾਂ ਨੂੰ Midlands ਖੇਤਰ ਵਿਚ ਖ਼ਰਚ ਬਰਦਾਸ਼ਤ ਕਰਨ ਯੋਗ ਲੋਡ਼ੀਂਦੀ
ਹਾਊਸਿੰਗ ਪੇਸ਼ ਕਰਨਾ ਹੈ। ਅਸੀਂ ਨੁਕਸਾਨ ਦੇ ਜੋਖਮ ਵਿਚ ਲੋਕਾਂ ਨੂੰ ਦੇਖਭਾਲ ਸੇਵਾ
ਦੇਣ ਅਤੇ ਸਹਾਰਾ ਦੇਣ ਵਾਲੇ ਸਿਰ ਕੱਢਵੇਂ ਵੀ ਹਾਂ। ਤੁਸੀਂ ਪ੍ਰਾਪਰਟੀ ਨੂੰ ਕਿਰਾਏ
‘ਤੇ ਲੈਣ ਸੰਬੰਧਤ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ
ਭਾਗੀਦਾਰੀ ਮਾਲਕੀ ਦੇ ਅਧਾਰ ‘ਤੇ ਵੇਚਣ ਲਈ ਵੀ ਘਰ ਪੇਸ਼ ਕਰਦੇ ਹਾਂ। ਅਸੀਂ
ਤਰਜਮਾਕਾਰਾਂ ਦੀਆਂ ਸੇਵਾਵਾਂ ਨੂੰ ਵਰਤਦੇ ਹਾਂ, ਇਸ ਲਈ ਆਪਣੀਆਂ ਲੋਡ਼ਾਂ ਬਾਰੇ
ਵਿਚਾਰ ਵਟਾਂਦਰਾ ਕਰਨ ਲਈ ਜਾਂ ਸਾਡੇ ਬਾਰੇ ਵਧੇਰੇ ਜਾਣਕਾਰੀ ਲਈ ਖੁੱਲ੍ਹੇ ਦਿਲੀਂ
ਸਾਡੇ ਨਾਲ ਸੰਪਰਕ ਕਰਨ ਦੀ ਕਿਰਪਾ ਕਰਨਾ। ਟੈਲੀਫ਼ੋਨ: 0121 506 2800.